Ontario Securities Commission | GetSmarterAboutMoney.ca: Invest Wisely Share

ਬੌਂਡ 101

VIEW CARD
ਬੌਂਡ "ਨਿਸ਼ਚਿਤ-ਆਮਦਨ" ਵਾਲੇ ਨਿਵੇਸ਼ ਹਨ। ਆਮ ਤੌਰ 'ਤੇ, ਉਹਨਾਂ ਵਿੱਚ ਸਟੌਕਾਂ ਨਾਲੋਂ ਘੱਟ ਜੋਖਮ ਹੁੰਦਾ ਹੈ।

ਬੌਂਡ 101

ਸਟੌਕਾਂ ਦੇਣ ਅਤੇ ਬੌਡਾਂ ਦੇ ਵਿੱਚ ਕੀ ਫਰਕ ਹੈ?

ਸਟੌਕ ਕੰਪਨੀ ਵਿੱਚ ਇਕੂਇਟੀ ਹੁੰਦੇ ਹਨ, ਜੋ ਵੋਟਿੰਗ ਹੱਕਾਂ ਦੀ ਮਲਕੀਅਤ ਹੁੰਦੀ ਹੈ। ਬੌਂਡ ਕਿਸੇ ਕੰਪਨੀ ਜਾਂ ਸਰਕਾਰ ਨੂੰ ਕਰਜ਼ ਹੁੰਦਾ ਹੈ, ਜੋ ਨਿਵੇਸ਼ਕ ਨੂੰ ਰਿਣਦਾਤਾ ਬਣਾਉਂਦਾ ਹੈ। ਬੌਂਡਾਂ ਦਾ ਘੱਟ ਕ੍ਰੈਡਿਟ ਜੋਖਮ ਹੁੰਦਾ ਹੈ ਕਿਉਂਕਿ ਜੇਕਰ ਬੌਂਡ ਜਾਰੀਕਰਤਾ ਦੀਵਾਲੀਆ ਹੋ ਜਾਂਦਾ ਹੈ ਤਾਂ ਨਿਵੇਸ਼ਕਾਂ ਦਾ ਸੰਪਤੀਆਂ ਉੱਤੇ ਤਰਜੀਹੀ ਦਾਅਵਾ ਹੁੰਦਾ ਹੈ।

ਬੌਂਡ 101

ਆਮ ਤੌਰ 'ਤੇ ਨਿਵੇਸ਼ਕ ਕਦੋਂ ਬੌਂਡ ਖਰੀਦਦੇ ਹਨ?

ਜੇ ਤੁਹਾਡੇ ਥੋੜ੍ਹੇ-ਸਮੇਂ ਦਾ ਨਿਵੇਸ਼ ਟੀਚਾ ਹੈ, ਜਿਵੇਂ ਕਿ ਪਹਿਲੇ ਘਰ ਲਈ ਬੱਚਤ ਕਰਨੀ, ਤਾਂ ਬੌਂਡ ਭੂਮਿਕਾ ਨਿਭਾ ਸਕਦੇ ਹਨ। ਰਿਟਾਇਰ ਵਿਅਕਤੀ ਭਰੋਸੇਮੰਦ ਨਿਵੇਸ਼ ਆਮਦਨ ਮੁਹੱਈਆ ਕਰਨ ਲਈ ਅਕਸਰ ਬੌਂਡ ਖਰੀਦਦੇ ਹਨ। ਬੌਂਡਾਂ ਦਾ ਆਮ ਤੌਰ 'ਤੇ ਘੱਟ ਜੋਖਮ ਹੁੰਦਾ ਹੈ ਅਤੇ ਉਹਨਾਂ ਨੂੰ "ਸਥਿਰ-ਆਮਦਨ" ਵਾਲੇ ਨਿਵੇਸ਼ ਸਮਝਿਆ ਜਾਂਦਾ ਹੈ।

ਬੌਂਡ 101

ਕੀ ਸਾਰੇ ਬੌਂਡਾਂ ਵਿੱਚ ਘੱਟ ਜੋਖਮ ਹੁੰਦਾ ਹੈ?

ਵੱਖ-ਵੱਖ ਬੌਂਡਾਂ ਵਿੱਚ ਵੱਖ-ਵੱਖ ਜੋਖਮ ਦੇ ਪੱਧਰ ਹੁੰਦੇ ਹਨ। ਤੁਸੀਂ ਕਿਸੇ ਕ੍ਰੈਡਿਟ ਰੇਟਿੰਗ ਏਜੰਸੀ ਤੋਂ ਬੌਂਡ ਦੇ ਕ੍ਰੈਡਿਟ ਜੋਖਮ ਬਾਰੇ ਪਤਾ ਲਗਾ ਸਕਦੇ ਹੋ। ਬੌਂਡ ਦੀ ਕ੍ਰੈਡਿਟ ਰੇਟਿੰਗ ਜਾਰੀਕਰਤਾ ਦੀ ਨਿਯਮਿਤ ਵਿਆਜ ਭੁਗਤਾਨ ਕਰਨ ਦੀ ਯੋਗਤਾ ਅਤੇ ਮਿਆਦ ਪੂਰੀ ਹੋਣ 'ਤੇ ਨਿਵੇਸ਼ਕਾਂ ਨੂੰ ਮੁੜ ਭੁਗਤਾਨ ਕਰਨ ਦੇ ਇਤਿਹਾਸ ਬਾਰੇ ਦੱਸਦੀ ਹੈ।

ਬੌਂਡ 101

ਬੌਂਡਾਂ ਨੂੰ "ਸਥਿਰ-ਆਮਦਨ" ਨਿਵੇਸ਼ ਕਿਉਂ ਸਮਝਿਆ ਜਾਂਦਾ ਹੈ।

ਬੌਂਡ ਅਸਲ ਵਿੱਚ ਕਾਰਪੋਰੇਸ਼ਨ ਜਾਂ ਸਰਕਾਰ ਨੂੰ ਇੱਕ ਕਰਜ਼ ਸਮਝਿਆ ਜਾਂਦਾ ਹੈ। ਜਿਵੇਂ ਇੱਕ ਮਕਾਨ-ਮਾਲਕ ਮੌਰਟਗੇਜ 'ਤੇ ਬੈਂਕ ਦਾ ਵਿਆਜ ਅਦਾ ਕਰ ਸਕਦਾ ਹੈ, ਉਸੇ ਤਰ੍ਹਾਂ ਬੌਂਡ (ਕਰਜ਼) ਦੀ ਮੂਲ ਰਾਸ਼ੀ ਉੱਤੇ ਬੌਂਡ ਨਿਯਮਿਤ - ਜਾਂ ਸਥਿਰ - ਵਿਆਜ ਭੁਗਤਾਨ ਪੈਦਾ ਕਰਦੇ ਹਨ।

ਬੌਂਡ 101

ਨਿਵੇਸ਼ਕ ਬੌਂਡ ਕਿਥੋਂ ਖਰੀਦ ਸਕਦੇ ਹਨ?

ਤੁਸੀਂ ਆਪਣੇ ਬ੍ਰੋਕਰ ਜ਼ਰੀਏ ਜਾਂ ਤਾਂ ਪੂਰਨ-ਸੇਵਾ ਜਾਂ ਫੇਰ ਛੋਟ ਵਾਲੀ ਬ੍ਰੋਕਰੇਜ ਤੋਂ ਬੌਂਡ ਖਰੀਦ ਸਕਦੇ ਹੋ। ਬਹੁਤੇ ਨਿਵੇਸ਼ਕ ETFs ਅਤੇ ਮਿਊਚਲ ਫ਼ੰਡਾਂ ਦੇ ਸਥਿਰ-ਆਮਦਨ ਵਾਲੇ ਹਿੱਸਿਆਂ ਰਾਹੀਂ ਅਸਿੱਧੇ ਤੌਰ 'ਤੇ ਬੌਂਡ ਰੱਖਦੇ ਹਨ। ਬੌਂਡ ਤੁਹਾਡੇ RRSP, TFSA ਜਾਂ RRIF ਵਿੱਚ ਸ਼ਾਮਲ ਕੀਤੇ ਜਾਣ ਦੇ ਯੋਗ ਹੁੰਦੇ ਹਨ। GetSmarterAboutMoney.ca 'ਤੇ ਬੌਂਡਾਂ ਬਾਰੇ ਜ਼ਿਆਦਾ ਜਾਣਕਾਰੀ ਲਵੋ।

Facebook LinkedIn Twitter Embed

Copy this code and paste it in your layout

By copying this code, you agree to the Terms of Use.

Static size (547px x 430px):

Responsive to a maximum width of 547px:
GetSmarterAboutMoney.ca: Invest Wisely Ontario Securities Commission

AN INVESTOR OFFICE INITIATIVE

Ontario Coat of Arms