Ontario Securities Commission | GetSmarterAboutMoney.ca: Invest Wisely Share

ਨਿਵੇਸ਼ ਕਰਨ ਤੋਂ ਪਹਿਲਾਂ ਪਤਾ ਕਰ ਲਵੋ

VIEW CARD
ਆਪਣੇ ਨਿਵੇਸ਼ ਸਲਾਹਕਾਰ ਜਾਂ ਫਰਮ ਦੀ ਰਜਿਸਟ੍ਰੇਸ਼ਨ ਬਾਰੇ ਪਤਾ ਲਗਾ ਕੇ ਧੋਖਾਧੜੀ ਤੋਂ ਬਚਾਅ ਕਰੋ।

ਨਿਵੇਸ਼ ਕਰਨ ਤੋਂ ਪਹਿਲਾਂ ਪਤਾ ਕਰ ਲਵੋ

ਰਜਿਸਟ੍ਰੇਸ਼ਨ ਨਿਵੇਸ਼ਕਾਂ ਦਾ ਬਚਾਅ ਕਰਨ ਵਿੱਚ ਮਦਦ ਕਰਦੀ ਹੈ

ਕੋਈ ਵੀ ਵਿਅਕਤੀ ਜੋ ਨਿਵੇਸ਼ ਉਦੇਸ਼ਾਂ ਲਈ ਪੈਸਾ ਚਾਹੁੰਦਾ ਹੈ ਉਹਨਾਂ ਨੂੰ ਹਰੇਕ ਉਸ ਸੂਬੇ ਜਾਂ ਖੇਤਰ, ਜਿਸ ਵਿੱਚ ਉਹ ਕਾਰੋਬਾਰ ਕਰਨਾ ਚਾਹੁੰਦੇ ਹਨ, ਵਿੱਚ ਸਕਿਊਰਿਟੀਜ਼ ਰੈਗੂਲੇਟਰ ਕੋਲ ਰਜਿਸਟਰ ਕਰਨ ਦੀ ਜ਼ਰੂਰਤ ਹੁੰਦੀ ਹੈ। ਰਜਿਸਟ੍ਰੇਸ਼ਨ ਨਿਵੇਸ਼ਕਾਂ ਦੀ ਅਯੋਗ ਜਾਂ ਧੋਖੇਬਾਜ਼ ਨਿਵੇਸ਼ ਪੇਸ਼ੇਵਰਾਂ ਤੋਂ ਸੁਰੱਖਿਆ ਕਰਨ ਵਿੱਚ ਮਦਦ ਕਰਦੀ ਹੈ।

ਨਿਵੇਸ਼ ਕਰਨ ਤੋਂ ਪਹਿਲਾਂ ਪਤਾ ਕਰ ਲਵੋ

ਸਾਰੀਆਂ ਫਰਮਾਂ ਅਤੇ ਸਲਾਹਕਾਰ ਇੱਕੋ ਜਿਹੇ ਨਹੀਂ ਹੁੰਦੇ

ਸਕਿਊਰਿਟੀਜ਼ ਰੈਗੂਲੇਟਰ ਸਿਰਫ ਉਹਨਾਂ ਫਰਮਾਂ ਅਤੇ ਵਿਅਕਤੀਆਂ ਨੂੰ ਰਜਿਸਟਰ ਕਰਨਗੇ ਜਿਹਨਾਂ ਦੀ ਢੁਕਵੀਂ ਯੋਗਤਾ ਹੁੰਦੀ ਹੈ, ਪਰ ਸਾਰੀਆਂ ਤਰ੍ਹਾਂ ਦੀ ਰਜਿਸਟ੍ਰੇਸ਼ਨ ਇੱਕੋ ਜਿਹੀ ਨਹੀਂ ਹੁੰਦੀ। ਰਜਿਸਟ੍ਰੇਸ਼ਨ ਸ਼੍ਰੇਣੀਆਂ ਸਲਾਹ ਅਤੇ ਉਤਪਾਦ ਦੀਆਂ ਕਿਸਮਾਂ ਅਤੇ ਗਹਿਰਾਈ ਨੂੰ ਪਰਿਭਾਸ਼ਤ ਕਰਦੀਆਂ ਹਨ ਜਿਸ ਦੀ ਪੇਸ਼ਕਸ਼ ਇੱਕ ਸਲਾਹਕਾਰ ਜਾਂ ਫਰਮ ਕਰ ਸਕਦੀ ਹੈ।

ਨਿਵੇਸ਼ ਕਰਨ ਤੋਂ ਪਹਿਲਾਂ ਪਤਾ ਕਰ ਲਵੋ

ਬਿਨਾਂ ਰਜਿਸਟ੍ਰੇਸ਼ਨ ਵਾਲੇ ਸਲਾਹਕਾਰਾਂ ਤੋਂ ਸਾਵਧਾਨ ਰਹੋ

ਬਿਨਾਂ ਰਜਿਸਟ੍ਰੇਸ਼ਨ ਵਾਲੇ ਸਲਾਹਕਾਰ ਅਤੇ ਵਿਕਰੀ ਵਾਲੇ ਵਿਅਕਤੀ ਨਿਵੇਸ਼ ਧੋਖਾਧੜੀ ਲਈ ਆਮ ਰੈੱਡ ਫਲੈਗ ਹਨ। ਜੇ ਇੱਕ ਨਿਵੇਸ਼ ਉਤਪਾਦ ਦੀ ਵਿਕਰੀ ਕਰਨ ਵਾਲਾ ਜਾਂ ਸਲਾਹ ਪੇਸ਼ਕਸ਼ ਕਰਨ ਵਾਲਾ ਵਿਅਕਤੀ ਤੁਹਾਡੇ ਖੇਤਰ ਵਿੱਚ ਰਜਿਸਟਰ ਨਹੀਂ ਹੈ, ਤਾਂ ਤੁਹਾਨੂੰ ਇਸ ਬਾਰੇ ਪ੍ਰਸ਼ਨ ਕਰਨਾ ਚਾਹੀਦਾ ਹੈ ਕਿ ਕੀ ਉਹਨਾਂ ਨੂੰ ਕਿਸੇ ਤਰ੍ਹਾਂ ਕਾਰੋਬਾਰ ਕਰਨ ਲਈ ਅਧਿਕਾਰ ਹੈ।

ਨਿਵੇਸ਼ ਕਰਨ ਤੋਂ ਪਹਿਲਾਂ ਪਤਾ ਕਰ ਲਵੋ

ਆਪਣੇ ਸਲਾਹਕਾਰ ਦੀ ਰਜਿਸਟ੍ਰੇਸ਼ਨ ਦੀ ਜਾਂਚ ਕਰੋ

ਕੈਨੇਡੀਅਨ ਸਕਿਊਰਿਟੀਜ਼ ਐਡਮਿਨਿਸਟ੍ਰੇਟਰ ਦੀ ਨੈਸ਼ਨਲ ਰਜਿਸਟ੍ਰੇਸ਼ਨ ਖੋਜ ਇੱਕ ਸਰਲ ਅਤੇ ਮੁਫ਼ਤ ਸਾਧਨ ਹੈ ਜਿਸ ਨੂੰ ਤੁਸੀਂ ਸਕਿਊਰਿਟੀਜ਼ ਦੀ ਵੇਚ ਕਰਨ ਵਾਲੇ ਜਾਂ ਤੁਹਾਨੂੰ ਨਿਵੇਸ਼ ਸਲਾਹ ਦੀ ਪੇਸ਼ਕਸ਼ ਕਰਨ ਵਾਲੇ ਕਿਸੇ ਵਿਅਕਤੀ ਜਾਂ ਕਾਰੋਬਾਰ ਦੀ ਰਜਿਸਟ੍ਰੇਸ਼ਨ ਦੀ ਜਾਂਚ ਕਰਨ ਲਈ ਵਰਤ ਸਕਦੇ ਹੋ।

ਨਿਵੇਸ਼ ਕਰਨ ਤੋਂ ਪਹਿਲਾਂ ਪਤਾ ਕਰ ਲਵੋ

ਆਪਣੇ ਨਿਵੇਸ਼ਕ ਦੇ ਇਤਿਹਾਸ ਬਾਰੇ ਪਤਾ ਲਗਾਓ

ਨੈਸ਼ਨਲ ਰਜਿਸਟ੍ਰੇਸ਼ਨ ਸਰਚ ਤੁਹਾਨੂੰ ਕੈਨੇਡੀਅਨ ਸਕਿਊਰਿਟੀਜ਼ ਐਡਮਿਨਿਸਟ੍ਰੇਟਰ ਦੀ ਅਨੁਸ਼ਾਸਿਤ ਵਿਅਕਤੀਆਂ ਦੀ ਸੂਚੀ ਬਾਰੇ ਵੀ ਭਾਲ ਕਰਨ ਵਿੱਚ ਮਦਦ ਦਿੰਦੀ ਹੈ ਜੋ ਇਹ ਪਤਾ ਲਗਾਉਣ ਲਈ ਹੈ ਕਿ ਕੀ ਸਕਿਊਰਿਟੀਜ਼ ਪੇਸ਼ੇਵਰ ਨੇ ਕਦੇ ਅਤੀਤ ਵਿੱਚ ਰੈਗੂਲੇਟਰੀ ਨਿਯਮ ਤੋੜੇ ਹਨ।

ਨਿਵੇਸ਼ ਕਰਨ ਤੋਂ ਪਹਿਲਾਂ ਪਤਾ ਕਰ ਲਵੋ

ਸਲਾਹਕਾਰ ਦੀ ਚੋਣ ਕਰਨ ਸਮੇਂ ਪ੍ਰਸ਼ਨ ਪੁੱਛੋ।

ਇੱਕ ਸਲਾਹਕਾਰ ਜਾਂ ਫਰਮ ਬਾਰੇ ਖੋਜ ਕਰਨ ਸਮੇਂ "ਨਿਵੇਸ਼ ਕਰਨ ਤੋਂ ਪਹਿਲਾਂ ਤੁਸੀਂ ਜਾਂਚ ਕਰੋ (Check Before You Invest) ਵਰਕਬੁੱਕ ਦੀ ਵਰਤੋਂ ਕਰੋ। ਇਹ ਨਵੇਂ ਸਲਾਹਕਾਰ ਦੀ ਚੋਣ ਕਰਨ ਸਮੇਂ ਸਹਾਈ ਰਿਮਾਂਇਡਰਾਂ ਅਤੇ ਮੁੱਖ ਪ੍ਰਸ਼ਨਾਂ ਨਾਲ ਭਰੀ ਪਈ ਹੈ।

ਨਿਵੇਸ਼ ਕਰਨ ਤੋਂ ਪਹਿਲਾਂ ਪਤਾ ਕਰ ਲਵੋ

ਆਪਣੇ ਸਕਿਊਰਿਟੀਜ਼ ਰੈਗੂਲੇਟਰ ਨੂੰ ਸੂਚਿਤ ਕਰੋ

ਜੇ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਜਿਸ ਸਲਾਹਕਾਰ ਜਾਂ ਫਰਮ ਨਾਲ ਤੁਸੀਂ ਵਰਤ-ਵਿਹਾਰ ਕਰ ਰਹੇ ਹੋ ਉਹ ਰਜਿਸਟਰ ਨਹੀਂ ਹੈ ਜਾਂ ਅਜਿਹੀ ਗੱਲ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਦੀ ਰਜਿਸਟ੍ਰੇਸ਼ਨ ਸ਼੍ਰੇਣੀ ਵਿੱਚ ਆਗਿਆ ਨਹੀਂ ਹੈ, ਤਾਂ ਆਪਣੇ ਸੂਬੇ ਜਾਂ ਖੇਤਰ ਵਿੱਚ ਸਕਿਊਰਿਟੀਜ਼ ਰੈਗੂਲੇਟਰ ਨਾਲ ਸੰਪਰਕ ਕਰੋ

Facebook LinkedIn Twitter Embed

Copy this code and paste it in your layout

By copying this code, you agree to the Terms of Use.

Static size (547px x 430px):

Responsive to a maximum width of 547px:
GetSmarterAboutMoney.ca: Invest Wisely Ontario Securities Commission

AN INVESTOR OFFICE INITIATIVE

Ontario Coat of Arms