Ontario Securities Commission | GetSmarterAboutMoney.ca: Invest Wisely Share

ਸੀਨੀਅਰ: 6 ਵਿੱਤੀ ਦੁਰਵਿਹਾਰ ਦੇ ਸੰਕੇਤ

VIEW CARD
ਬਜ਼ੁਰਗ ਵਿਅਕਤੀਆਂ ਨੂੰ ਅਕਸਰ ਘਪਲੇਬਾਜ਼ਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ - ਜੋ ਪਰਿਵਾਰਕ ਮੈਂਬਰਾਂ ਨੂੰ ਵੀ ਸ਼ਾਮਲ ਕਰ ਸਕਦੇ ਹਨ - ਜੋ ਆਪਣੀ ਮਿਹਨਤ ਨਾਲ ਕਮਾਇਆ ਪੈਸਾ ਚਾਹੁੰਦੇ ਹਨ। ਇੱਥੇ ਕੁਝ ਚਿਤਾਵਨੀ ਸੰਕੇਤ ਦਿੱਤੇ ਹਨ ਜੋ ਤੁਹਾਡੇ ਨਾਲ ਹੋ ਸਕਦੇ ਹਨ।

ਸੀਨੀਅਰ: 6 ਵਿੱਤੀ ਦੁਰਵਿਹਾਰ ਦੇ ਸੰਕੇਤ

#1: ਤੁਸੀਂ ਆਪਣੇ ਅਕਾਊਂਟ ਵਿੱਚ ਅਜੀਬ ਗਤੀਵਿਧੀ ਦੇਖਦੇ ਹੋ

ਤੁਹਾਡੇ ਬੈਂਕ ਜਾਂ ਨਿਵੇਸ਼ ਅਕਾਉਂਟ ਵਿੱਚ ਰਕਮਾਂ ਕਢਵਾਈਆਂ ਜਾਂਦੀਆਂ ਹਨ ਜਾਂ ਅਦਲਾ-ਬਦਲੀਆਂ ਕੀਤੀਆਂ ਜਾਂਦੀਆਂ ਹਨ ਜਿਹਨਾਂ ਬਾਰੇ ਤੁਹਾਨੂੰ ਅਧਿਕਾਰ ਦੇਣ ਜਾਂ ਆਪਣੇ ਆਪ ਕਰਨ ਦੀ ਗੱਲ ਯਾਦ ਨਹੀਂ ਹੈ।

ਸੀਨੀਅਰ: 6 ਵਿੱਤੀ ਦੁਰਵਿਹਾਰ ਦੇ ਸੰਕੇਤ

#2: ਤੁਹਾਡੇ 'ਤੇ ਆਪਣੇ ਜਾਣਕਾਰ ਵਿਅਕਤੀ ਵੱਲੋਂ ਪੈਸਾ ਦੇਣ ਜਾਂ ਨਿਵੇਸ਼ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ

ਪਰਿਵਾਰਕ ਮੈਂਬਰ, ਦੇਖਭਾਲਕਰਤਾ, ਜਾਂ ਤੁਹਾਡੀ ਚਰਚ ਜਾਂ ਭਾਈਚਾਰਕ ਸਮੂਹਾਂ ਤੋਂ ਵਿਅਕਤੀ ਤੁਹਾਡੇ ਨਾਲ ਨਿਯਮਿਤ ਤੌਰ 'ਤੇ ਪੈਸੇ ਦੀ ਤਕਲੀਫ ਜਾਂ ਮੌਕਿਆਂ ਦੇ ਵਿਸ਼ਿਆਂ ਬਾਰੇ ਚਰਚਾ ਕਰਦੇ ਹਨ। ਤੁਸੀਂ ਉਹਨਾਂ ਪੈਸਾ ਦੇਣ ਜਾਂ ਕਰਜ਼ ਦੇਣ ਜਾਂ ਉਹਨਾਂ ਰਾਹੀਂ ਨਿਵੇਸ਼ ਕਰਨ ਦਾ ਲੁਕਵਾਂ ਜਾਂ ਸਿੱਧਾ ਦਬਾਅ ਮਹਿਸੂਸ ਕਰਦੇ ਹੋ

ਸੀਨੀਅਰ: 6 ਵਿੱਤੀ ਦੁਰਵਿਹਾਰ ਦੇ ਸੰਕੇਤ

#3: ਲੋਕ ਅਚਾਨਕ ਹੀ ਪੈਸੇ ਲਈ ਤੁਹਾਨੂੰ ਕਾਲ ਕਰਦੇ, ਈਮੇਲ ਕਰਦੇ ਜਾਂ ਡਾਕ ਭੇਜਦੇ ਹਨ

ਉਹ ਲੋਕ ਜਿਹਨਾਂ ਨੂੰ ਤੁਸੀਂ ਜਾਣਦੇ ਨਹੀਂ ਪਰ ਜੋ ਤੁਹਾਨੂੰ ਜਾਣਨ ਦਾ ਦਾਅਵਾ ਕਰਦੇ ਹਨ ਉਹ ਐਮਰਜੈਂਸੀਆਂ ਜਾਂ ਲਾਟਰੀ ਜਿੱਤਣ ਜਾਂ ਹੋਰ ਇਨਾਮ ਜਿੱਤਣ ਲਈ ਪਹੁੰਚ ਕਰਨ ਵਾਸਤੇ ਫੀਸਾਂ ਵਰਗੀਆਂ ਗੱਲਾਂ ਲਈ ਪੈਸਾ ਮੰਗ ਰਹੇ ਹਨ। ਯਾਦ ਰੱਖੋ:ਪੁਰਸਕਾਰ ਅਤੇ ਨਿਵੇਸ਼ ਦੇ ਮੌਕੇ ਜੋ ਐਨੇ ਵਧੀਆ ਹਨ ਕਿ ਉਹਨਾਂ 'ਤੇ ਯਕੀਨ ਨਹੀਂ ਹੁੰਦਾ, ਉਹ ਸ਼ਾਇਦ ਇਸੇ ਤਰ੍ਹਾਂ ਦੇ ਹੁੰਦੇ ਹਨ (ਭਾਵ ਯਕੀਨੀ ਨਹੀਂ ਹੁੰਦੇ)।

ਸੀਨੀਅਰ: 6 ਵਿੱਤੀ ਦੁਰਵਿਹਾਰ ਦੇ ਸੰਕੇਤ

#4: ਤੁਹਾਡੀ ਪੈਨਸ਼ਨ, ਇੰਸ਼ੋਰੈਂਸ ਅਤੇ ਹੋਰਨਾਂ ਚੈੱਕਾਂ ਨੂੰ ਤੁਹਾਡੀ ਆਗਿਆ ਤੋਂ ਬਿਨਾਂ ਤੁੜਵਾਇਆ ਜਾ ਰਿਹਾ ਹੈ।

ਜਿਸ ਆਮਦਨ 'ਤੇ ਤੁਸੀਂ ਨਿਰਭਰ ਹੁੰਦੇ ਹੋ ਉਹ ਜਾਪਦਾ ਹੈ ਕਿ ਆਉਣੀ ਬੰਦ ਹੋ ਗਈ ਹੈ।ਤੁਸੀਂ ਇਹ ਧਿਆਨ ਵੀ ਦੇ ਸਕਦੇ ਹੋ ਤੁਸੀਂ ਉਹ ਡਾਕ ਪ੍ਰਾਪਤ ਨਹੀਂ ਕਰ ਰਹੇ ਹੋ ਜੋ ਤੁਸੀਂ ਪ੍ਰਾਪਤ ਕਰਿਆ ਕਰਦੇ ਸੀ।

ਸੀਨੀਅਰ: 6 ਵਿੱਤੀ ਦੁਰਵਿਹਾਰ ਦੇ ਸੰਕੇਤ

#5: ਤੁਸੀਂ ਆਪਣਾ ਘਰ ਵੇਚਣ, ਮੁਖ਼ਤਿਆਰਨਾਮਾ ਸੌਂਪਣ ਜਾਂ ਆਪਣੀ ਵਸੀਅਤ ਬਦਲਣ ਲਈ ਦਬਾਅ ਮਹਿਸੂਸ ਕਰ ਰਹੇ ਹੋ।

ਪਰਿਵਾਰਕ ਮੈਂਬਰ ਅਤੇ ਹੋਰ ਲੋਕ ਤੁਹਾਡੀ ਵਧੀਆ ਮਾਨਸਿਕ ਹਾਲਤ ਦੇ ਬਾਵਜੂਦ ਇਹ ਸੁਝਾਅ ਰਹੇ ਹੁੰਦੇ ਹਨ ਕਿ ਉਹ ਜਾਣਦੇ ਹਨ ਕਿ ਤੁਹਾਡੇ ਲਈ ਕੀ ਵਧੀਆ ਹੈ। ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਲੋਕ ਤੁਹਾਨੂੰ ਡਰਾਉਣ ਲਈ ਹੱਥਕੰਡੇ ਵਰਤ ਰਹੇ ਹਨ।

ਸੀਨੀਅਰ: 6 ਵਿੱਤੀ ਦੁਰਵਿਹਾਰ ਦੇ ਸੰਕੇਤ

#6: ਤੁਹਾਨੂੰ ਉਹਨਾਂ ਕਾਗਜ਼ਾਤਾਂ 'ਤੇ ਦਸਤਖ਼ਤ ਕਰਨ ਲਈ ਕਿਹਾ ਜਾ ਰਿਹਾ ਹੈ ਜੋ ਤੁਹਾਨੂੰ ਸਮਝ ਨਹੀਂ ਆਉਂਦੇ।

ਲੋਕ ਤੁਹਾਡੇ ਤੋਂ ਵਿੱਤੀ ਫੈਸਲੇ ਕਰਵਾਉਣ ਲਈ ਦਬਾਅ ਪਾ ਰਹੇ ਹਨ ਅਤੇ ਤੁਹਾਨੂੰ ਅਜਿਹੇ ਕਾਗਜ਼ਾਤ ਅਤੇ ਅਨੁਬੰਧ ਪੇਸ਼ ਕਰ ਰਹੇ ਹਨ ਜਿਹਨਾਂ ਬਾਰੇ ਤੁਸੀਂ ਕਿਹਾ ਨਹੀਂ ਸੀ। ਤੁਸੀਂ ਇਨ੍ਹਾਂ ਅਨੁਬੰਧਾਂ ਵਿੱਚ ਜੋ ਪੜ੍ਹਦੇ ਹੋ ਉਹ ਉਲਝਣ-ਭਰਿਆ ਹੁੰਦਾ ਹੈ ਜਾਂ ਤੁਹਾਡੇ ਬਿਹਤਰੀਨ ਹਿੱਤਾਂ ਵਿੱਚ ਨਹੀਂ ਲੱਗਦਾ।

ਸੀਨੀਅਰ: 6 ਵਿੱਤੀ ਦੁਰਵਿਹਾਰ ਦੇ ਸੰਕੇਤ

ਮਦਦ ਕਰਨ ਲਈ ਲੋਕ ਮੌਜੂਦ ਹਨ

ਜੇ ਇਹਨਾਂ ਗੱਲਾਂ ਵਿੱਚੋਂ ਕੋਈ ਵੀ ਤੁਹਾਡੇ ਨਾਲ ਹੋ ਰਹੀ ਹੈ, ਤਾਂ ਆਪਣੇ ਕਿਸੇ ਭਰੋਸੇਮੰਦ ਵਿਅਕਤੀ, ਆਪਣੇ ਡਾਕਟਰ, ਸਿਹਤ ਦੇਖਭਾਲ ਕਰਮਚਾਰੀ, ਵਕੀਲ, ਬੈਂਕ, ਪੁਲਿਸ, ਜਾਂ ਐਲਡਰ ਐਬਿਊਜ਼ (ਬਜ਼ੁਰਗਾਂ ਦੇ ਦੁਰਵਿਵਹਾਰ ਸਬੰਧੀ) ਨੈਟਵਰਕ ਜਾਂ ਬਜ਼ੁਰਗਾਂ ਦਾ ਦੁਰਵਿਵਹਾਰ ਰੋਕਣ ਲਈ ਕੈਨੇਡੀਅਨ ਨੈਟਵਰਕ ਵਰਗੇ ਸੰਗਠਨਾਂ ਨਾਲ ਗੱਲ ਕਰੋ।

Facebook LinkedIn Twitter Embed

Copy this code and paste it in your layout

By copying this code, you agree to the Terms of Use.

Static size (547px x 430px):

Responsive to a maximum width of 547px:
GetSmarterAboutMoney.ca: Invest Wisely Ontario Securities Commission

AN INVESTOR OFFICE INITIATIVE

Ontario Coat of Arms