Ontario Securities Commission | GetSmarterAboutMoney.ca: Invest Wisely Share

ਸਟੌਕਸ 101

VIEW CARD
ਇਹ ਪਤਾ ਲਗਾਓ ਕਿ ਸਟੌਕ ਕਿਵੇਂ ਕੰਮ ਕਰਦੇ ਹਨ ਅਤੇ ਉਹ ਤੁਹਾਡੀ ਨਿਵੇਸ਼ ਯੋਜਨਾ ਵਿੱਚ ਕਿਵੇਂ ਫਿੱਟ ਹੋ ਸਕਦੇ ਹਨ।

ਸਟੌਕਸ 101

#1: ਸਟੌਕ ਕਿਵੇਂ ਕੰਮ ਕਰਦੇ ਹਨ?

ਜਦੋਂ ਤੁਸੀਂ ਕਿਸੇ ਕੰਪਨੀ ਵਿੱਚ ਸਟੌਕ ਜਾਂ ਇਕੂਇਟੀ ਖਰੀਦਦੇ ਹੋ, ਤਾਂ ਤੁਸੀਂ ਕੰਪਨੀ ਦਾ ਇੱਕ ਹਿੱਸਾ ਪ੍ਰਾਪਤ ਕਰਦੇ ਹੋ ਅਤੇ ਇਸ ਅੰਸ਼ਕ ਮਾਲਕ ਬਣ ਜਾਂਦੇ ਹੋ।

ਸਟੌਕਸ 101

#2: ਆਮ ਸਟੌਕ ਕੀ ਹਨ?

ਜ਼ਿਆਦਾਤਰ ਸਟੌਕ (ਸ਼ੇਅਰ) ਆਮ ਸਟੌਕ ਹੁੰਦੇ ਹਨ। ਆਮ ਸਟੌਕ ਵਧਦੀਆਂ ਸ਼ੇਅਰ ਦੀਆਂ ਕੀਮਤਾਂ ਅਤੇ ਵਧਦੇ ਡਿਵੀਡੰਡਾਂ ਰਾਹੀਂ ਵਾਧੇ ਦੀ ਸੰਭਾਵਨਾ ਪੇਸ਼ ਕਰਦੇ ਹਨ। ਆਮ ਸਟੌਕ ਦੀਆਂ ਕੀਮਤਾਂ ਵਿੱਚ ਤਰਜੀਹੀ ਸਟੌਕ ਦੀਆਂ ਕੀਮਤਾਂ ਦੀ ਬਜਾਏ ਜ਼ਿਆਦਾ ਅਸਥਿਰ ਹੋਣ ਦੀ ਪ੍ਰਵਿਰਤੀ ਹੁੰਦੀ ਹੈ। ਆਮ ਸ਼ੇਅਰਧਾਰਕਾਂ ਨੂੰ ਆਮ ਤੌਰ 'ਤੇ ਸ਼ੇਅਰਧਾਰਕਾਂ ਦੀਆਂ ਮੀਟਿੰਗਾਂ ਵਿਖੇ ਵੋਟਿੰਗ ਅਧਿਕਾਰ ਮਿਲਦੇ ਹਨ।

ਸਟੌਕਸ 101

#3: ਤਰਜੀਹੀ ਸਟੌਕ ਕੀ ਹੈ?

ਤਰਜੀਹੀ ਸਟੌਕ ਨਿਸ਼ਚਿਤ ਡਿਵੀਡੰਡ ਰਾਹੀਂ ਨਿਯਮਿਤ ਆਮਦਨ ਅਤੇ ਸ਼ੇਅਰ ਦੀਆਂ ਵਧਦੀਆਂ ਕੀਮਤਾਂ ਰਾਹੀਂ ਵਾਧੇ ਦੀ ਸੰਭਾਵਨਾ ਪੇਸ਼ ਕਰਦਾ ਹੈ। ਤਰਜੀਹੀ ਸਟੌਕ ਦੀਆਂ ਕੀਮਤਾਂ ਦੀ ਕਾਮਨ ਸਟਾਕ ਦੀਆਂ ਕੀਮਤਾਂ ਮੁਕਾਬਲੇ ਜ਼ਿਆਦਾ ਸਥਿਰ ਹੋਣ ਦੀ ਪ੍ਰਵਿਰਤੀ ਹੁੰਦੀ ਹੈ। ਤਰਜੀਹੀ ਸਟੌਕ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਵੀ ਕਰ ਸਕਦੇ ਹਨ ਜਿਵੇਂ ਕਿ ਖਾਸ ਸਮਿਆਂ 'ਤੇ ਆਪਣੇ ਸ਼ੇਅਰਾਂ ਨੂੰ ਮੁੜ ਤੋਂ ਪ੍ਰਾਪਤ ਕਰਨ ਦਾ ਅਧਿਕਾਰ ਜਾਂ ਆਪਣੇ ਸ਼ੇਅਰਾਂ ਨੂੰ ਇੱਕ ਖਾਸ ਕੀਮਤ 'ਤੇ ਕਾਮਨ ਸ਼ੇਅਰਾਂ ਵਿੱਚ ਤਬਦੀਲ ਕਰਨ ਦਾ ਅਧਿਕਾਰ। ਪਰ, ਤਰਜੀਹੀ ਸਟੌਕ ਆਮ ਤੌਰ 'ਤੇ ਵੋਟਿੰਗ ਅਧਿਕਾਰਾਂ ਨਾਲ ਨਹੀਂ ਆਉਂਦੇ।

ਸਟੌਕਸ 101

#4: ਸਟੌਕ ਕਿਵੇਂ ਪੈਸਾ ਬਣਾਉਂਦੇ ਹਨ।

ਸਟੌਕਾਂ 'ਤੇ ਪੈਸਾ ਕਮਾਉਣ ਦੇ ਆਮ ਤੌਰ 'ਤੇ ਦੋ ਤਰੀਕੇ ਹਨ। ਪਹਿਲਾ, ਸਟੌਕ ਦੀ ਕੀਮਤ ਵੱਧ ਸਕਦੀ ਹੈ। ਜੇ ਤੁਸੀਂ ਸਟੌਕ ਲਈ ਕੀਤੇ ਭੁਗਤਾਨ ਨਾਲੋਂ ਜ਼ਿਆਦਾ ਕੀਮਤ 'ਤੇ ਇਸ ਨੂੰ ਵੇਚਦੇ ਹੋ, ਤਾਂ ਤੁਹਾਨੂੰ ਪੂੰਜੀਗਤ ਲਾਭ ਹੋਵੇਗਾ। ਸਟੌਕ ਦੀ ਕੀਮਤ ਨੂੰ ਬਹੁਤ ਸਾਰੇ ਕਾਰਕ ਪ੍ਰਭਾਵਿਤ ਕਰਦੇ ਹਨ। ਦੂਜਾ, ਕੰਪਨੀ ਡਿਵੀਡੰਡ - ਆਪਣੇ ਮੁਨਾਫ਼ੇ ਦੇ ਇੱਕ ਹਿੱਸੇ, ਦਾ ਭੁਗਤਾਨ ਕਰ ਸਕਦੀ ਹੈ। ਕੰਪਨੀਆਂ ਨੂੰ ਡਿਵੀਡੰਡ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੁੰਦੀ। ਜੇ ਡਿਵੀਡੰਡ ਦਾ ਭੁਗਤਾਨ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਜੋ ਪ੍ਰਾਪਤ ਹੁੰਦਾ ਹੈ ਉਹ ਤੁਹਾਡੇ ਕੋਲ ਰੱਖੇ ਸ਼ੇਅਰਾਂ ਦੀ ਗਿਣਤੀ 'ਤੇ ਨਿਰਭਰ ਹੁੰਦਾ ਹੈ।

ਸਟੌਕਸ 101

#5: ਕੁਝ ਜੋਖਮ ਕੀ ਹਨ?

ਸਟੌਕਾਂ ਵਿੱਚ ਨਿਵੇਸ਼ ਕਰਨ ਨਾਲ ਦੋ ਮੁੱਖ ਜੋਖਮ ਹਨ ਕਿ ਆਮਦਨੀਆਂ ਦੀ ਗਾਰੰਟੀ ਨਹੀਂ ਹੈ, ਅਤੇ ਤੁਸੀਂ ਪੈਸਾ ਗੁਆ ਸਕਦੇ ਹੋ। ਕੰਪਨੀ ਅਤੇ ਤੁਹਾਡੇ ਵੱਲੋਂ ਲਏ ਸਟੌਕ ਉੱਤੇ ਨਿਰਭਰ ਕਰਦਿਆਂ, ਤੁਹਾਨੂੰ ਹੋਰ ਕਈ ਕਿਸਮ ਦੇ ਨਿਵੇਸ਼ ਜੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿੱਤੀ ਸਲਾਹਕਾਰ ਜੋਖਮ ਸਮਝਣ ਵਿੱਚ, ਅਤੇ ਜੋਖਮਾਂ ਦਾ ਪ੍ਰਬੰਧ ਕਰਨ ਬਾਰੇ ਸਿੱਖਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ - ਮਿਸਾਲ ਲਈ ਤੁਹਾਡੇ ਪੋਰਟਫੋਲੀਓ ਵਿੱਚ ਵਿਭਿੰਨਤਾ ਲਿਆ ਕੇ।

ਸਟੌਕਸ 101

#6: ਸਟੌਕਾਂ ਦਾ ਲੈਣ-ਦੇਣ ਕਿੱਥੇ ਕੀਤਾ ਜਾਂਦਾ ਹੈ?

ਸਟੌਕਾਂ ਦਾ ਲੈਣ-ਦੇਣ ਟੋਰਾਂਟੋ ਸਟੌਕ ਐਕਸਚੇਂਜ (TSX) ਵਰਗੀਆਂ ਐਕਸਚੇਂਜਾਂ ਅਤੇ ਅਲਟਰਨੇਟਿਵ ਟ੍ਰੇਡਿੰਗ ਸਿਸਟਮਜ਼ (ATSs) ਵਰਗੀਆਂ ਹੋਰਨਾਂ ਬਜ਼ਾਰੀ ਥਾਵਾਂ 'ਤੇ ਕੀਤਾ ਜਾ ਸਕਦਾ ਹੈ। ਇਹ ਐਂਕਸਚੇਜਾਂ ਅਤੇ ਬਜ਼ਾਰੀ ਥਾਵਾਂ ਉਹਨਾਂ ਲੋਕਾਂ ਨੂੰ ਇਕੱਠੇ ਕਰਦੀਆਂ ਹਨ ਜੋ ਸਟੌਕ ਵੇਚਣਾ ਚਾਹੁੰਦੇ ਹਨ ਅਤੇ ਜੋ ਸਟੌਕ ਖਰੀਦਣਾ ਚਾਹੁੰਦੇ ਹਨ।

ਸਟੌਕਸ 101

#7: ਤੁਸੀਂ ਸਟੌਕ ਕਿਵੇਂ ਖਰੀਦਦੇ ਹੋ?

ਸਟੌਕ ਪੂਰੀ ਸੇਵਾ ਵਾਲੀਆਂ ਨਿਵੇਸ਼ ਫਰਮਾਂ, ਡਿਸਕਾਊਂਟ ਬ੍ਰੋਕਰੇਜਾਂ ਜਾਂ ਪੋਰਟਫੋਲੀਓ ਮੈਨੈਜਰਾਂ ਰਾਹੀਂ ਖਰੀਦੇ ਜਾ ਸਕਦੇ ਹਨ। ਤੁਸੀਂ ਸਟੌਕ ਖਰੀਦਣ ਲਈ ਫੀਸਾਂ ਦਾ ਭੁਗਤਾਨ ਕਰੋਗੇ - ਇਹ ਕਮਿਸ਼ਨ-ਅਧਾਰਤ, ਫੀਸ-ਅਧਾਰਤ ਜਾਂ ਪ੍ਰਤੀ ਲੈਣ-ਦੇਣ ਮੁਤਾਬਕ ਹੋ ਸਕਦੀਆਂ ਹਨ। ਸਟੌਕ ਖਰੀਦਣ ਲਈ ਫੀਸਾਂ ਬਾਰੇ ਹੋਰ ਜਾਣਕਾਰੀ ਲਵੋ।

CheckBeforeYouInvest.ca 'ਤੇ ਜਾ ਕੇ ਕਿਸੇ ਵੀ ਕੰਪਨੀ ਜਾਂ ਸਲਾਹਕਾਰ ਨਾਲ ਕੰਮ ਕਰਨ ਤੋਂ ਪਹਿਲਾਂ ਉਹਨਾਂ ਦੀ ਰਜਿਸਟ੍ਰੇਸ਼ਨ ਬਾਰੇ ਜਾਂਚ ਕਰੋ।

ਸਟੌਕਸ 101

ਸਟੌਕਸ ਬਾਰੇ ਹੋਰ ਜਾਣੋ

ਸਟੌਕ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ, ਸਟੌਕ ਦੀ ਕਾਰਗੁਜ਼ਾਰੀ 'ਤੇ ਨਿਗਰਾਨੀ ਰੱਖਣ ਅਤੇ ਕੰਪਨੀ ਬਾਰੇ ਜਾਣਕਾਰੀ ਲੈਣ ਦੇ ਤਰੀਕੇ ਬਾਰੇ ਹੋਰ ਜਾਣਕਾਰੀ ਲੈਣ ਲਈ GetSmarterAboutMoney.ca 'ਤੇ ਜਾਓ।

Facebook LinkedIn Twitter Embed

Copy this code and paste it in your layout

By copying this code, you agree to the Terms of Use.

Static size (547px x 430px):

Responsive to a maximum width of 547px:
GetSmarterAboutMoney.ca: Invest Wisely Ontario Securities Commission

AN INVESTOR OFFICE INITIATIVE

Ontario Coat of Arms