Ontario Securities Commission | GetSmarterAboutMoney.ca: Invest Wisely Share

TFSAs 101

VIEW CARD
ਇਸ ਬਾਰੇ ਸੰਖੇਪ ਝਾਤ ਕਿ ਟੈਕਸ-ਮੁਕਤ ਸੇਵਿੰਗ ਅਕਾਊਂਟ (TFSAs) ਕਿਵੇਂ ਕੰਮ ਕਰਦੇ ਹਨ।

TFSAs 101

#1: TFSA ਨੂੰ ਕੌਣ ਖੋਲ੍ਹ ਸਕਦਾ ਹੈ?

TFSAs 18+ ਉਮਰ ਦੇ ਕੈਨੇਡਾ ਵਾਸੀਆਂ ਲਈ ਉਪਲਬਧ ਹਨ। ਤੁਹਾਨੂੰ ਯੋਗਦਾਨ ਪਾਉਣ ਲਈ ਆਮਦਨ ਕਮਾਉਣ ਦੀ ਲੋੜ ਨਹੀਂ ਹੈ।

TFSAs 101

#2: TFSAs ਨੂੰ ਕਿਸ ਲਈ ਵਰਤਿਆ ਜਾਂਦਾ ਹੈ?

TFSAs ਨੂੰ ਕਿਸੇ ਟੀਚਿਆਂ ਵਾਸਤੇ ਬੱਚਤ ਕਰਨ ਲਈ ਵਰਤਿਆ ਜਾ ਸਕਦਾ ਹੈ ਜੋ ਤੁਸੀਂ ਚਾਹੁੰਦੇ ਹੋ: ਘਰ ਖਰੀਦਣਾ, ਕਾਰ ਖਰੀਦਣੀ, ਛੁੱਟੀਆਂ 'ਤੇ ਜਾਣਾ, ਰਿਟਾਇਰਮੈਂਟ, ਸਿੱਖਿਆ ਜਾਂ ਹੋਰ ਦੂਜੇ ਬੱਚਤ ਟੀਚੇ ਜੋ ਤੁਹਾਡੇ ਕੋਲ ਹੋ ਸਕਦੇ ਹਨ।

TFSAs 101

#3: ਕੀ ਯੋਗਦਾਨ ਦੀਆਂ ਸੀਮਾਵਾਂ ਹਨ?

TFSAs ਦੀ ਸਲਾਨਾ ਯੋਗਦਾਨ ਸੀਮਾ ਨੂੰ ਮੁਦਰਾ-ਸਫ਼ੀਤੀ ਲਈ ਇਨਡੈਕਸ ਕੀਤਾ ਜਾਂਦਾ ਹੈ ਅਤੇ ਇਸ ਨੂੰ ਨੇੜਲੇ $500 ਦੇ ਪੂਰਨ ਬਣਾਇਆ ਜਾਂਦਾ ਹੈ। GetSmarterAboutMoney.ca ਤੇ ਇਸ ਸਾਲ ਲਈ ਅਤੇ ਪਿਛਲੇ ਸਾਲਾਂ ਦੀ ਯੋਗਦਾਨ ਸੀਮਾ ਦੇਖੋ।

TFSAs 101

#4: ਪੈਸੇ ਕੱਢਣਾ ਕਿਵੇਂ ਕੰਮ ਕਰਦਾ ਹੈ?

ਤੁਸੀਂ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਕਿਸੇ ਵੀ ਸਮੇਂ ਆਪਣੇ TFSA ਤੋਂ ਪੈਸਾ ਕਢਵਾ ਸਕਦੇ ਹੋ (ਤੁਹਾਡੇ ਅਸਲ ਯੋਗਦਾਨ ਅਤੇ ਕੋਈ ਵੀ ਮੁਨਾਫ਼ੇ, ਦੋਵੇਂ)। ਜੇ ਤੁਸੀਂ ਪੈਸਾ ਕਢਵਾਉਂਦੇ ਹੋ, ਤਾਂ ਤੁਸੀਂ ਸਲਾਨਾ ਅਧਿਕਤਮ ਦੇ ਇਲਾਵਾ, ਅਗਲੇ ਸਾਲ ਇਸ ਦਾ ਮੁੜ ਯੋਗਦਾਨ ਪਾ ਸਕਦੇ ਹੋ।

TFSAs 101

#5: ਕੀ ਯੋਗਦਾਨਾਂ ਦਾ ਟੈਕਸ ਕਟੌਤੀ ਵੱਜੋਂ ਦਾਅਵਾ ਕੀਤਾ ਜਾ ਸਕਦਾ ਹੈ?

ਨਹੀਂ ਤੁਹਾਡੀ ਟੈਕਸਟ ਰਿਟਰਨ 'ਤੇ TFSA ਯੋਗਦਾਨਾਂ ਦਾ ਟੈਕਸ ਕਟੌਤੀ ਵੱਜੋਂ ਦਾਅਵਾ ਨਹੀਂ ਕੀਤਾ ਜਾ ਸਕਦਾ। ਤੁਸੀਂ TFSA ਵਿੱਚ ਜਿਸ ਪੈਸੇ ਦਾ ਯੋਗਦਾਨ ਕਰਦੇ ਹੋ ਉਹ ਟੈਕਸ ਤੋਂ ਬਾਅਦ ਹੁੰਦਾ ਹੈ, ਪਰ ਤੁਹਾਡੀਆਂ ਬੱਚਤਾਂ ਪਲਾਨ ਅੰਦਰ ਟੈਕਸ-ਮੁਕਤ ਵਧਦੀਆਂ ਹਨ ਅਤੇ ਤੁਹਾਨੂੰ ਕਢਾਈਆਂ ਰਕਮਾਂ ਉੱਤੇ ਟੈਕਸ ਦੇਣ ਦੀ ਲੋੜ ਨਹੀਂ ਹੁੰਦੀ।

TFSAs 101

#6: TFSA ਵਿੱਚ ਕਿਸ ਤਰ੍ਹਾਂ ਦੇ ਨਿਵੇਸ਼ ਕੀਤੇ ਜਾ ਸਕਦੇ ਹਨ?

ਤੁਸੀਂ TFSA ਵਿੱਚ ਵਿਆਪਕ ਕਿਸਮ ਦੇ ਨਿਵੇਸ਼ ਕਰ ਸਕਦੇ ਹੋ, ਜਿਵੇਂ ਕਿ ਨਗਦੀ, GICs, ਬੌਂਡ, ਸਟੌਕ ਅਤੇ ਮਿਊਚਲ ਫ਼ੰਡ। ਕੈਨੇਡਾ ਰੈਵਿਨਿਊ ਏਜੰਸੀ ਕੋਲ TFSAs ਲਈ ਯੋਗਤਾਪ੍ਰਾਪਤ ਨਿਵੇਸ਼ਾਂ ਬਾਰੇ ਜਾਣਕਾਰੀ ਹੈ।

TFSAs 101

TFSAs ਬਾਰੇ ਹੋਰ ਜਾਣੋ

TFSAs ਬਾਰੇ ਹੋਰ ਜਾਣਨ, ਜਿਸ ਵਿੱਚ ਜ਼ਿਆਦਾ ਯੋਗਦਾਨਾਂ 'ਤੇ ਜੁਰਮਾਨਿਆਂ, ਕੋਈ TFSA ਖੋਲ੍ਹਣ ਦੇ ਕਾਰਨ, ਉਹਨਾਂ ਦੀ RRSPs ਨਾਲ ਤੁਲਨਾ ਅਤੇ TFSAs ਦਰਮਿਆਨ ਅਦਲਾ-ਬਦਲੀਆਂ ਸ਼ਾਮਲ ਹਨ, ਲਈ GetSmarterAboutMoney.ca ਤੇ ਜਾਓ।

Facebook LinkedIn Twitter Embed

Copy this code and paste it in your layout

By copying this code, you agree to the Terms of Use.

Static size (547px x 430px):

Responsive to a maximum width of 547px:
GetSmarterAboutMoney.ca: Invest Wisely Ontario Securities Commission

AN INVESTOR OFFICE INITIATIVE

Ontario Coat of Arms